ਗਾਂ ਨੂੰ ਹਿੰਦੂ ਧਰਮ 'ਚ ਬਹੁਤ ਇੱਜ਼ਤ ਦਿੱਤੀ ਜਾਂਦੀ ਹੈ। ਇਸ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਦੇ ਦੁੱਧ ਦੀ ਵਰਤੋਂ ਘਰ 'ਚ ਆਮ ਕੀਤੀ ਜਾਂਦੀ ਹੈ। ਸਿਹਤ ਨਾਲ ਜੁੜੀ ਸਮੱਸਿਆਵਾਂ ਵੀ ਗਾਂ ਦੇ ਦੁੱਧ ਅਤੇ ਘਿਓ ਨਾਲ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਗਾਂ ਦੇ ਘਿਓ ਨਾਲ ਹੋਣ ਵਾਲੇ ਫਾਇਦੇ।
1. ਖਰਾਟੇ ਗਾਇਬ— ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਗੁਣਗੁਣਾ ਘਿਓ ਦੀਆਂ ਇਕ-ਇਕ ਬੂੰਦਾਂ ਨੱਕ 'ਚ ਪਾਓ। ਇਸ ਨਾਲ ਖਰਾਟ ਦੀ ਸਮੱਸਿਆ ਦੂਰ ਹੋ ਜਾਵੇਗੀ।
2. ਚੰਗੀ ਨੀਂਦ— ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਨੱਕ 'ਚ ਘਿਓ ਪਾ ਕੇ ਸੌਂ ਜਾਓ। ਇਸ ਨਾਲ ਵਧੀਆ ਨੀਂਦ ਆਉਂਦੀ ਹੈ ਅਤੇ ਸਾਰਾ ਦਿਨ ਤਾਜ਼ਾ ਰਹਿੰਦਾ ਹੈ।
3. ਯਾਦਸ਼ਕਤੀ ਤੇਜ਼— ਗਾਂ ਦੇ ਘਿਓ ਨੂੰ ਨੱਕ 'ਚ ਪਾਉਣ ਨਾਲ ਯਾਦਸ਼ਕਤੀ ਚੰਗੀ ਰਹਿੰਦੀ ਹੈ ਅਤੇ ਬੱਚਿਆਂ ਦੇ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਹੈ।
4. ਤਨਾਅ ਦੂਰ— ਕਿਸੀ ਵੀ ਤਰ੍ਹਾਂ ਦੇ ਮਾਨਸਿਕ ਤਨਾਅ ਨੂੰ ਦੂਰ ਕਰਨ ਦੇ ਲਈ ਗਾਂ ਦਾ ਸ਼ੁੱਧ ਘਿਓ ਰਾਤ ਨੂੰ ਰੋਜ਼ ਨੱਕ 'ਚ ਪਾ ਕੇ ਸੌਂ ਜਾਓ। ਇਸ ਨਾਲ ਤਨਾਅ ਦੂਰ ਹੋ ਜਾਂਦਾ ਹੈ ਅਤੇ ਕੋਈ ਵੀ ਨੁਕਸਾਨ ਨਹੀਂ ਹੁੰਦਾ।
5. ਪੁਰਾਣੇ ਜ਼ੁਕਾਮ ਤੋਂ ਆਰਾਮ— ਲੰਬੇ ਸਮੇਂ ਤੋਂ ਜ਼ੁਕਾਮ ਤੋਂ ਪਰੇਸ਼ਾਨ ਹੋ ਅਤੇ ਦਵਾਈਆਂ ਦਾ ਕੋਈ ਵੀ ਅਸਰ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਰਾਤ ਨੂੰ ਰੋਜ਼ ਗਾਂ ਦਾ ਘਿਓ ਨੱਕ 'ਚ ਪਾ ਕੇ ਸੌਂ ਜਾਓ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਜ਼ੁਕਾਮ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਇਨ੍ਹਾਂ ਤੇਲਾਂ ਨੂੰ ਸੁੰਘਣ ਨਾਲ ਹੋਵੇਗਾ ਵਜ਼ਨ ਘੱਟ
NEXT STORY